Central Networks
ਵਿਤਰਣ
ਸੈਂਟ੍ਰਲ ਨੈੱਟਵਰਕਸ ਦੇ ਨਾਂ ਹੇਠ, 133,000 ਕਿ.ਮੀ. ਜ਼ਮੀਨਦੋਜ਼ ਅਤੇ ਉੱਪਰਲੀਆਂ ਕੇਬਲਾਂ ਅਤੇ ਲਗਭੱਗ 97,000 ਸਬਸਟੇਸ਼ਨਾਂ ਰਾਹੀਂ ਪੂਰੇ ਮੱਧ ਇੰਗਲੈਂਡ 'ਚ 4.9 ਮਿਲਿਅਨ ਗਾਹਕਾਂ ਨੂੰ ਇੱਕ ਭਰੋਸੇਯੋਗ ਸੱਪਲਾਈ ਮੁਹੱਈਆ ਕਰਦੇ ਹੋਏ ਅਸੀਂ ਯੂ.ਕੇ. 'ਚ ਦੂਜੇ ਸਭ ਤੋਂ ਵੱਡੇ ਵਿਤਰਣ ਨੈੱਟਵਰਕ ਦੇ ਮਾਲਕ ਅਤੇ ਸੰਚਾਲਕ ਹਾਂ।
ਸੈਂਟ੍ਰਲ ਨੈੱਟਵਰਕਸ ਹੇਠ ਉੱਤਰ 'ਚ ਪੀਕ ਡਿਸਟ੍ਰਿੱਕਟ ਤੋਂ ਲੈ ਕੇ ਦੱਖਣ 'ਚ ਬ੍ਰਿਸਟਲ ਦੀ ਬਾਹਰੀ ਹੱਦ ਤਕ, ਅਤੇ ਪੱਛਮ 'ਚ ਵੈੱਲਸ਼ ਬਾੱਰਡਰਸ ਤੋਂ ਲੈ ਕੇ ਪੂਰਬ 'ਚ ਲਿੰਕਨਸ਼ਾਇਰ ਕੋਸਟ ਤਕ ਦਾ ਖੇਤਰ ਸ਼ਾਮਲ ਹੈ।
ਨਿਵੇਸ਼
ਪੁਰਾਣੀ ਸੰਪੱਤੀ ਨੂੰ ਬਦਲਣ ਅਤੇ ਆਪਣੇ ਗਾਹਕਾਂ ਨੂੰ ਇੱਕ ਬੇਹਤਰ ਅਤੇ ਬਿਜਲੀ ਦੀ ਵਧੇਰੀ ਭਰੋਸੇਯੋਗ ਸੱਪਲਾਈ ਮੁਹੱਈਆ ਕਰਨ ਲਈ ਸਾਡੇ ਨੈੱਟਵਰਕ 'ਚ 1.2 ਬਿਲਿਅਨ ਦਾ ਇੱਕ ਪੰਜ-ਸਾਲਾ ਨਿਵੇਸ਼ ਚਲ ਰਿਹਾ ਹੈ।
ਪਰੇਪਣਾ ਦੀ ਤਾਕਤ
ਸਾਨੂੰ ਆਪਣੇ ਨਿਵੇਸ਼ ਦੇ ਕਾਰਜਕ੍ਰਮ ਦੇ ਵਿਤਰਣ 'ਚ ਮਦਦ ਕਰਨ ਲਈ ਅਤਿਰਿਕਤ 600 ਇੰਜੀਨਿਅਰਾਂ ਦੀ ਲੋੜ ਹੈ ਅਤੇ ਅਸੀਂ ਇਹ ਯਕੀਨੀ ਕਰਨ ਲਈ ਕਈ ਕਦਮ ਚੁੱਕ ਰਹੇ ਹਾਂ ਕਿ ਸਾਨੂੰ ਸਹੀ ਲੋਕ ਪ੍ਰਾਪਤ ਹੋਣ।
ਸਾਡੀ ਕਾਮਯਾਬ ਅਤੇ ਵੱਧਦੀ ਹੋਈ ਐੱਪ੍ਰੈਨਟਿਸ ਸਕੀਮ ਬਰਮਿੰਘਮ 'ਚ ਸਾਡੇ ਵਿਸ਼ੇਸ਼ੱਗ ਪਰਸ਼ਿੱਕਸ਼ਣ ਕੇਂਦਰ ਵੱਲੋਂ ਸਮਰਥਤ ਹੈ, ਅਤੇ ਸਾਡਾ ਮਾਰਗਦਰਸ਼ਕ ਸਕੂਲਸ ਐੱਨਗੇਜਮੈਂਟ ਪ੍ਰੋਗ੍ਰਾਮ - ਪਲੱਗਿਨ2ਇੰਜੀਨਿਅਰਿੰਗ - ਸ਼ੁਰੂ ਕੀਤਾ ਗਿਆ ਹੈ, ਅਤੇ ਪੂਰੇ ਮੱਧ ਇੰਗਲੈਂਡ 'ਚ ਵਿਕਸਿਤ ਕੀਤਾ ਜਾ ਰਿਹਾ ਹੈ। ਅਸੀਂ ਪਾੱਵਰ ਐਕੇਡਮੀ - ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਧਿਐਨ 'ਚ ਮਦਦ ਕਰਨ ਵਾਲੀ ਇੱਕ ਉੱਦਯੋਗਕ ਸਿੱਖਿਆ ਯੋਜਨਾ - ਨਾਲ ਵੀ ਜੁੜੇ ਹੋਏ ਹਾਂ।
ਸ਼ੋਧ ਅਤੇ ਵਿਕਾਸ
ਸੈਂਟ੍ਰਲ ਨੈੱਟਵਰਕਸ ਸ਼ੋਧ ਅਤੇ ਵਿਕਾਸ (R+D) ਦੇ ਉਨ੍ਹਾਂ ਕੰਮਾਂ ਲਈ ਵਚਨਬੱਧ ਹੈ ਜੋ ਸਾਡੇ ਗਾਹਕਾਂ, ਬਿਜਲੀ ਉਦਯੋਗ ਅਤੇ ਸ਼ੇਅਰਧਾਰਕਾਂ ਨੂੰ ਫ਼ਾਇਦਾ ਪਹੁੰਚਾਉਣਗੇ। R+D ਲਈ ਸਾਡਾ ਨਜ਼ਰਿਆ ਉਨ੍ਹਾਂ ਨਵੀਆਂ ਤਕਨੀਕਾਂ ਅਤੇ ਮੌਕਿਆਂ ਦੀ ਪਛਾਣ ਕਰਨਾ ਹੈ ਜੋ ਸਾਡੇ ਕੰਮਾਂ ਦੀ ਕੁਸ਼ਲਤਾ ਨੂੰ ਵੱਧਾ ਪਾਉਣ, ਸੰਪੂਰਣ ਸੁਰੱਖਿਆ 'ਚ ਵਾਧਾ ਕਰ ਪਾਉਣ, ਅਤੇ ਸੱਪਲਾਈ ਦੀ ਵਧੇਰੀ ਗੁਣਵੱਤਾ ਪ੍ਰਦਾਨ ਕਰਨ ਵਾਲਾ ਇੱਕ ਭਰੋਸੇਯੋਗ ਨੈੱਟਵਰਕ ਮੁਹੱਈਆ ਕਰ ਪਾਉਣ।
