Jump to content

logo


connectandservice

Energy Services

ਐਨਰਜੀ ਸਰਵਿਸਿਜ਼

E.ON UK 'ਚ ਇਹੋ ਜਿਹਾ ਇੱਕ ਵਪਾਰ ਹੈ ਜੋ ਘਰ ਦੇ ਮਾਲਕਾਂ ਅਤੇ ਵਪਾਰਾਂ ਨੂੰ ਉਨ੍ਹਾਂ ਦੀਆਂ ਬਿਜਲੀ ਅਤੇ ਗੈਸ ਦੀਆਂ ਜ਼ਰੂਰਤਾਂ ਲਈ ਇੱਕੋ ਥਾਂ ਪੇਸ਼ ਕਰ ਸਕਦਾ ਹੈ - ਐਨਰਜੀ ਸਰਵਿਸਿਜ਼

ਅਸੀਂ ਮੀਟਰਿੰਗ ਸਰਵਿਸਿਜ਼, ਹੋਮ ਇੰਸਟਾੱਲੇਸ਼ਨ ਅਤੇ ਨਿਊ ਕਨੈੱਕਸ਼ਨਸ 'ਚ ਉਤਪਾਦ ਅਤੇ ਸੇਵਾਵਾਂ ਮੁਹੱਈਆ ਕਰਨ ਲਈ E.ON ਦੀ ਸੰਪੂਰਣ ਵਿਸ਼ੇਸ਼ੱਗਤਾ ਨੂੰ ਇਕੱਠਾ ਕੀਤਾ ਹੈ ਅਸੀਂ ਘਰ ਅਤੇ ਵਪਾਰਾਂ ਨੂੰ ਬਿਜਲੀ ਅਤੇ ਗੈਸ ਨਾਲ ਜੋੜ ਰਹੇ ਹਾਂ, ਸੜਕਾਂ 'ਤੇ ਰੋਸ਼ਨੀ ਕਰ ਰਹੇ ਹਾਂ, ਊਰਜਾ ਕੁਸ਼ਲਤਾ ਦੇ ਮਾਪਦੰਡ ਅਤੇ ਬਾੱਇਲਰਸ ਸਥਾਪਤ ਕਰ ਰਹੇ ਹਾਂ ਅਤੇ ਹਰ ਕਿਸਤ ਦੀਆਂ ਮੀਟਰਿੰਗ ਦੀਆਂ ਸੇਵਾਵਾਂ ਮੁਹੱਈਆ ਕਰ ਰਹੇ ਹਾਂ

ਨਿਵੇਸ਼ਕਾਂ ਦੀ ਮਲਕੀਅਤ ਹੇਠ ਬਿਜਲੀ ਅਤੇ ਗੈਸ ਦੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਦੇ ਇੱਕ ਹਿੱਸੇ ਦੇ ਤੌਰ 'ਤੇ, 2005 'ਚ ਅਸੀਂ ਪੂਰੇ ਦੇਸ਼ 'ਚ ਲਗਭੱਗ 3,000 ਲੋਕਾਂ ਨੂੰ ਕੰਮ 'ਤੇ ਰੱਖਿਆ ਅਤੇ 2,000 ਤੋਂ ਵੱਧ ਠੇਕੇਦਾਰਾਂ ਦਾ ਬੰਦੋਬਸਤ ਕੀਤਾ ਵਿਕਸਿਤ ਹੋਣ ਦੀਆਂ ਚਾਹਵਾਨ ਯੋਜਨਾਵਾਂ ਨਾਲ ਸਾਡੀ ਵਿਕਰੀ 300 ਮਿਲਿਅਨ ਦੇ ਕੋਲ ਸੀ ਸਾਡੇ ਸਹਿਯੋਗੀਆਂ ਨੇ 12 ਮਿਲਿਅਨ ਪਰਵਾਰਾਂ ਦਾ ਦੌਰਾ ਕੀਤਾ, ਅਤੇ ਲਗਭੱਗ 600,000 ਘਰਾਂ 'ਚ ਕੰਮ ਕਰਵਾਇਆ

ਸਾਡਾ ਲਕਸ਼ ਰਿਹਾਇਸ਼ੀ ਬਿਲਡਰਾਂ ਅਤੇ ਸਥਾਨਕ ਕੌਂਸਲਾਂ ਜਿਹੇ ਵੱਡੇ ਗਾਹਕਾਂ ਲਈ, ਬਿਜਲੀ ਅਤੇ ਗੈਸ ਦੀਆਂ ਉਨ੍ਹਾਂ ਦੀਆਂ ਜ਼ਰੂਰਤਾਂ ਲਈ ਇੱਕੋ ਥਾਂ ਦੇ ਤਰੀਕੇ ਰਾਹੀਂ, ਵਪਾਰ ਨੂੰ ਸੌਖਾ ਬਣਾਉਣਾ ਹੈ ਅਸੀਂ ਊਰਜਾ ਕੁਸ਼ਲਤਾ ਨੂੰ ਵਧਾਉਣ ਅਤੇ ਕਾਰਬਨ ਨਿਕਾਸ ਨੂੰ ਘਟਾਉਣ ਲਈ ਮਾਪਦੰਡ ਵੀ ਉਤਸ਼ਾਹਤ ਕਰਨਾ ਚਾਹੁੰਦੇ ਹਾਂ ਅਸੀਂ ਮਾਇਕ੍ਰੋ ਸੀਐੱਚਪੀ, ਘਰਾਂ 'ਚ ਹੀਟ ਪੰਪਸ ਜਾਂ ਕੰਡੈਂਸਿੰਗ ਬਾੱਇਲਰਸ ਜਿਹੀਆਂ ਨਵੀਆਂ ਤਕਨੀਕਾਂ ਸਥਾਪਤ ਕਰਕੇ ਵਧੇਰੇ ਊਰਜਾ ਕੁਸ਼ਲ ਬਣਨ 'ਚ ਲੋਕਾਂ ਦੀ ਮਦਦ ਕਰ ਸਕਦੇ ਹਾਂ

ਅਸੀਂ ਪੂਰੇ ਦੇਸ਼ 'ਚ ਮੀਟਰਾਂ ਦੀਆਂ ਰੀਡਿੰਗਸ ਵੀ ਲੈ ਰਹੇ ਹਾਂ ਅਤੇ ਇਹ ਯਕੀਨੀ ਕਰ ਰਹੇ ਹਾਂ ਕਿ ਗਾਹਕਾਂ ਨੂੰ ਜਾਇਜ਼ ਬਿੱਲ ਠੀਕ ਅਤੇ ਸਮੇਂ 'ਤੇ ਪ੍ਰਾਪਤ ਹੋਣ

E.ON ਦੇ ਪਰਦਰਸ਼ਣ ਅਤੇ ਵਿਸ਼ੇਸ਼ੱਗਤਾ ਨਾਲ ਬਿਜਲੀ ਅਤੇ ਗੈਸ ਦੀਆਂ ਤੁਹਾਡੀਆਂ ਲੋੜੀਂਦੀਆਂ ਸਭ ਸੇਵਾਵਾਂ - ਐਨਰਜੀ ਸਰਵਿਸਿਜ਼ ਵੱਲੋਂ ਮੁਹੱਈਆ ਕੀਤੀਆਂ ਜਾਣ ਵਾਲੀਆਂ

 


Back to top